CM Bhagwant Mann ਨੇ ਰਾਜਪਾਲ ਦੀ ਚਿੱਠੀ ਦਾ ਦਿੱਤਾ ਜਵਾਬ | OneIndia Punjabi

2022-10-20 1

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿੱਖ ਕੇ ਗੁੱਸਾ ਜ਼ਾਹਿਰ ਕੀਤਾ ਹੈ | ਦਰਅਸਲ ਰਾਜਪਾਲ ਨੇ ਮੁੱਖ ਮੰਤਰੀ ਨੂੰ PAU ਦੇ ਵੀ.ਸੀ ਦੀ ਨਿਯੁਕਤੀ ਨੂੰ ਲੈਕੇ ਚਿੱਠੀ ਲਿਖੀ ਸੀ ਕਿ ਇਹ ਨਿਯੁਕਤੀ ਸਹੀ ਢੰਗ ਨਾਲ ਨਹੀਂ ਕੀਤੀ ਗਈ | ਜਿਸਦਾ ਜਵਾਬ ਮੁੱਖ ਮੰਤਰੀ ਨੇ ਵੀ ਚਿੱਠੀ ਰਾਹੀਂ ਦਿੱਤਾ ਹੈ | ਉਨ੍ਹਾਂ ਨੇ ਰਾਜਪਾਲ ਨੂੰ ਲਿਖਿਆ ਹੈ ਕਿ ਤੁਸੀ ਕਿਹਾ ਕਿ ਵੀ.ਸੀ ਦੀ ਨਿਯੁਕਤੀ ਤੁਹਾਡੀ ਮਰਜ਼ੀ ਨਾਲ ਹੋਣੀ ਚਾਹੀਦੀ ਸੀ ਪਰ ਵੀ.ਸੀ ਦੀ ਨਿਯੁਕਤੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਐਕਟ 1970 ਤਹਿਤ ਕੀਤੀ ਜਾਂਦੀ ਹੈ | ਜਿਸ ਵਿੱਚ ਰਾਜਪਾਲ ਜਾ ਮੁੱਖ ਮੰਤਰੀ ਦੀ ਕੋਈ ਭੁਮਿਕਾ ਨਹੀਂ ਹੁੰਦੀ |